Back
1947 ਦੀ ਵੰਡ ਦਾ ਸੰਤਾਪ: ਕੁਲਦੀਪ ਸਿੰਘ ਗੜਗੱਜ ਦਾ ਸੰਦੇਸ਼
BSBHARAT SHARMA
Aug 17, 2025 17:01:30
Amritsar, Punjab
ਪੰਜਾਬੀ ਅੱਜ ਵੀ 1947 ਦੀ ਵੰਡ ਦਾ ਸੰਤਾਪ ਹੰਢਾ ਰਹੇ ਹਨ- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ
ਸ੍ਰੀ ਅੰਮ੍ਰਿਤਸਰ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਬਿਆਨ ਵਿੱਚ ਕਿਹਾ ਕਿ ਪੰਜਾਬੀ ਅੱਜ ਵੀ ਸੰਨ 1947 ਦੀ ਵੰਡ ਦਾ ਸੰਤਾਪ ਹੰਢਾ ਰਹੇ ਹਨ ਅਤੇ ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਸਮੁੱਚੇ ਵਿਸ਼ਵ ਅੰਦਰ ਇਹੋ ਜਿਹੀ ਵੰਡ ਅਤੇ ਕਤਲੇਆਮ ਵਾਲਾ ਵਰਤਾਰਾ ਕਦੇ ਨਾ ਵਾਪਰੇ। ਉਨ੍ਹਾਂ ਕਿਹਾ ਕਿ ਇਸ ਖ਼ਿੱਤੇ ਵਿੱਚ ਰਹਿਣ ਵਾਲੇ ਸਮੂਹ ਪੰਜਾਬੀ ਸਿੱਖ, ਹਿੰਦੂ ਤੇ ਮੁਸਲਮਾਨ ਅਗਸਤ 1947 ਨੂੰ ਪੰਜਾਬ ਦੇ ਉਜਾੜੇ ਦਾ ਸਮਾਂ ਮੰਨਦੇ ਹਨ। ਭਾਵੇਂ ਕਿ ਉਸ ਸਮੇਂ ਦੋ-ਦੇਸ਼ ਸਿਧਾਂਤ ਦੇ ਤਹਿਤ ਦੋ ਵੱਖ-ਵੱਖ ਦੇਸ਼ ਬਣ ਗਏ ਪਰ ਇਹ ਪੰਜਾਬੀਆਂ ਦੇ ਲਈ ਉਜਾੜੇ ਦਾ ਸਮਾਂ ਸੀ। ਸੰਨ 1947 ਵਿੱਚ ਪੰਜਾਬ ਅੰਦਰ ਕਈ ਦਿਨਾਂ ਤੱਕ ਕਤਲੇਆਮ ਹੋਇਆ, ਮਨੁੱਖਤਾ ਦਾ ਘਾਣ ਹੋਇਆ ਅਤੇ ਵੰਡ-ਪਾਊ ਸਿਆਸਤ ਨੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਵੰਡ ਕੇ ਰੱਖ ਦਿੱਤਾ ਜਿਸ ਦਾ ਸੰਤਾਪ ਅੱਜ ਵੀ ਦੇਸ਼-ਦੁਨੀਆ ਵਿੱਚ ਰਹਿੰਦੇ ਪੰਜਾਬੀ ਹੰਢਾ ਰਹੇ ਹਨ। ਉਨ੍ਹਾਂ ਕਿਹਾ ਕਿ 1947 ਵਿੱਚ ਹੋਏ ਕਤਲੇਆਮ ਵਿੱਚ 10 ਲੱਖ ਤੋਂ ਵੱਧ ਪੰਜਾਬੀ ਮਾਰੇ ਗਏ ਜਿਨ੍ਹਾਂ ਵਿੱਚ ਹਿੰਦੂ, ਮੁਸਲਮਾਨ ਤੇ ਸਿੱਖ ਵੀ ਸ਼ਾਮਲ ਸਨ।
ਜਥੇਦਾਰ ਗੜਗੱਜ ਨੇ ਕਿਹਾ ਕਿ 1947 ਵਿੱਚ ਮਾਰੇ ਗਏ ਸਮੂਹ ਪੰਜਾਬੀਆਂ ਦੀ ਯਾਦ ਵਿੱਚ ਪਿਛਲੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ 14 ਅਗਸਤ ਨੂੰ ਹੋ ਚੁੱਕੀ ਹੈ, ਜਿਸ ਦੇ ਭੋਗ 16 ਅਗਸਤ ਨੂੰ ਪੈਣਗੇ ਅਤੇ ਉਪਰੰਤ ਸੰਗਤੀ ਰੂਪ ਵਿੱਚ ਅਰਦਾਸ ਕਰਕੇ ਮਾਰੇ ਗਏ ਪੰਜਾਬੀਆਂ ਨੂੰ ਸਤਿਕਾਰ ਭੇਟ ਕਰਦਿਆਂ ਯਾਦ ਕੀਤਾ ਜਾਵੇਗਾ। ਉਨ੍ਹਾਂ ਸਮੂਹ ਪੰਜਾਬੀਆਂ ਤੇ ਸੰਗਤਾਂ ਨੂੰ ਇਸ ਅਰਦਾਸ ਸਮਾਗਮ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਜਥੇਦਾਰ ਗੜਗੱਜ ਨੇ ਕਿਹਾ 1947 ਦੇ ਵਿੱਚ ਪੰਜਾਬੀਆਂ ਖ਼ਾਸਕਰ ਸਿੱਖਾਂ ਨੇ ਲਹਿੰਦੇ ਪੰਜਾਬ ਵਾਲੇ ਪਾਸੇ ਵੰਡ ਕਰਕੇ ਆਪਣੀ ਕੀਮਤੀ ਤੇ ਉਪਜਾਊ ਜ਼ਮੀਨ ਛੱਡੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਮੇਤ ਜਾਨ ਤੋਂ ਪਿਆਰੇ 200 ਤੋਂ ਵੱਧ ਗੁਰਧਾਮਾਂ ਦੇ ਵਿਛੋੜੇ ਦਾ ਦਰਦ ਸਹਿਆ। ਇਹ ਦਰਦ ਸਿੱਖਾਂ ਨੇ ਅਰਦਾਸ ਦੇ ਵਿੱਚ ਸ਼ਾਮਲ ਕੀਤਾ ਅਤੇ ਹਰ ਰੋਜ਼ ਸਿੱਖ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਅਰਦਾਸ ਬੇਨਤੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਅਤੇ ਸਿੱਖ ਸੰਗਤ ਦੀਆਂ ਅਰਦਾਸਾਂ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ, ਦੋਵੇਂ ਪਾਸੇ ਵੱਸਦੇ ਪੰਜਾਬੀਆਂ ਨੂੰ ਇੱਕ-ਦੂਜੇ ਨਾਲ ਮਿਲਣ ਦਾ ਰਾਹ ਮਿਲਿਆ, ਸਾਲਾਂ ਤੋਂ ਆਪਸ ਵਿੱਚ ਵਿੱਛੜੇ ਲੋਕ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਮਿਲੇ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਜੋ ਦੋਵੇਂ ਦੇਸ਼ਾਂ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਉਸ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਅਤੇ ਸਿੱਖ ਸੰਗਤ ਤੇ ਪੰਜਾਬੀ ਸਰਕਾਰ ਪਾਸੋਂ ਇਸ ਲਾਂਘੇ ਨੂੰ ਦੁਬਾਰਾ ਜਲਦ ਹੀ ਖੋਲ੍ਹਣ ਦੀ ਮੰਗ ਕਰ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਵੀ ਆ ਰਿਹਾ ਹੈ ਅਤੇ ਜੇਕਰ ਇਸ ਤੋਂ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਜਾਵੇ ਤਾਂ ਸੰਗਤ ਗੁਰੂ ਸਾਹਿਬ ਦੇ ਇਸ ਪਾਵਨ ਅਸਥਾਨ ਉੱਤੇ ਨਤਮਸਤਕ ਹੋ ਸਕਣਗੀਆਂ। ਉਨ੍ਹਾਂ ਭਾਰਤ ਸਰਕਾਰ ਨੂੰ ਇਹ ਲਾਂਘਾ ਜਲਦ ਖੋਲ੍ਹਣ ਲਈ ਕਾਰਜ ਕਰਨ ਨੂੰ ਆਖਿਆ। ਉਨ੍ਹਾਂ ਅਰਦਾਸ ਕੀਤੀ ਕਿ ਸਮੁੱਚੇ ਵਿਸ਼ਵ ਅੰਦਰ ਆਪਸੀ ਮੁਹੱਬਤ ਤੇ ਸਾਂਝੀਵਾਲਤਾ ਵਧੇ ਅਤੇ ਜਿਹੋ ਜਿਹੇ ਦਿਨ ਪੰਜਾਬ ਨੇ ਸੰਨ 1947 ਵਿੱਚ ਦੇਖੇ ਇਹੋ ਜਿਹੇ ਕਿਸੇ ਨੂੰ ਨਾ ਦੇਖਣੇ ਪੈਣ।
ਬਾਈਟ:--- ਕੁਲਦੀਪ ਸਿੰਘ ਗੜਗੱਜ ਅਕਾਲ ਤਖਤ ਸਾਹਿਬ ਜਥੇਦਾਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DKDevinder Kumar Kheepal
FollowAug 18, 2025 06:34:17Dhuri, Punjab:
ਧੂਰੀ ਪੁਲਿਸ ਪ੍ਰਸ਼ਾਸ਼ਸ਼ਨ ਵੱਲੋ ਭਾਰੀ ਪੁਲਸ ਪਾਰਟੀ ਨਾਲ ਸ਼ਕੀ ਇਲਾਕਿਆਂਚ ਚਲਾਇਆ ਸਰਚ ਆਪ੍ਰੇਸ਼ਨ..
ਕਾਸੋ ਆਪ੍ਰੇਸ਼ਨ ਤਹਿਤ ਕਈ ਇਲਾਕਿਆਂ ਵਿਚ ਚਲਾਇਆ ਸਰਚ ਆਪ੍ਰੇਸ਼ਨ
ਐਸ ਪੀ ਡੀ ਸੰਗਰੂਰ ਵੱਲੋ ਭਾਰੀ ਪੁਲਿਸ ਫੋਰਸ ਨਾਲ ਧੂਰੀ ਦੀਆ ਵੱਖ ੜੱਕ ਬਸਤੀਆ ਦੀ ਬਰੀਕੀ ਨਾਲ ਖੀਤੀ ਗਈ ਚੈਕਿੰਗ
ਸ਼ੱਕੀ ਵਿਅਕਤੀਆਂ ਤੇ ਸ਼ੱਕੀ ਵਹਕੀਲਾਂ ਨੂੰ ਲਿਆ ਕਬਜੇ ਵਿਚ.......
ਨਸ਼ਾ ਵਾਲਿਆਂ ਦੇ ਘਰਾ ਤੇ ਪੁਲਿਸ ਵੱਲੋ ਲਗਾਏ ਗਏ ਨੋਟਿਸ ......
ਜਿਲਾ ਸੰਗਰੂਰ ਦੇ ਐਸ ਐਸ ਪੀ ਸਰਤਾਜ ਸਿੰਘ ਛਹਿਲ ਨੇ ਮੀਡੀੌਆ ਨਾਲ ਗਲਬਾਤ ਕਰਦਿਆ ਕਿਹਾ ਕਿ
ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੇ ਪੰਜਾਬ ਭਰ ਦੇ ਵਿੱਚ ਸੂਬਾ ਪੱਧਰੀਆਰਡੀਨੈਂਸ ਸਰਚ ਆਪਰੇਸ਼ਨ ਕਾਸੋ ਆਪਰੇਸ਼ਨ ਜਾਰੀ ਨੇ ਇਹਦੇ ਤਹਿਤ ਅੱਜ ਅਸੀਂ ਆਪਣੇ ਬਾਜੀਗਰ ਬਸਤੀ ਦੇ ਵਿੱਚ ਆ ਕੇ ਵੱਡੇ ਪੱਧਰ ਤੇ ਫੋਰਸ ਨਾਲ ਘੇਰਾ ਬੰਦੀ ਕਰਕੇ ਤੇ ਇੱਕ ਆਸੋ ਆਪਰੇਸ਼ਨ ਕਰ ਰਹੇ : ਇਸ ਮੋਕੇ ਉਹਨਾ ਕਿਹਾ ਨਸ਼ਾ ਵੇਣਚ ਵਾਲੇ ਕਿਸੇ ਵ ਿ ਵਿਆਕਤੀਨੁੰ ਕਿਸੇ ਵੀ ਮਿਤ ਤੇ ਬਖਸ਼ਿਆ ਨਹੀਜਾਵੇਗਾ :
ਵਾਈਟ ਐਸ ਐਸ ਪੀ
ਬਾਈਟ ਐਸ ਪੀ ਡੀ
ਦਵਿੰਦਰ ਖੀਪਲ ਧੂਰੀ ਸੰਗਰੂਰ
0
Report
KPKomlata Punjabi
FollowAug 18, 2025 06:33:06Mandi, Himachal Pradesh:
मंडी स्टोरी
मंडी पठानकोट नैशनल हाईवे बिजनी के समीप हुआ लैंड स्लाईड
बिजनी में लैंडस्लाईड होने के चलते सड़क मार्ग बंद
मार्ग बंद होने के चलते लगा लंबा ट्रैफिक, सड़क मार्ग पर लैंडस्लाइड के चलते गिरे मलबे को हटाने के लिए मशीन लग चुकी है, थोड़ी देर तक बहाल हो सकता है सड़क मार्ग।।
Elements
वीडियो
0
Report
NSNavdeep Singh
FollowAug 18, 2025 06:21:02Moga, Punjab:
ਮੋਗਾ ਪੁਲਿਸ ਵੱਲੋਂ ਮੋਗਾ ਦੇ ਵੱਖ-ਵੱਖ ਥਾਵਾਂ ਤੇ ਕਰੀਬ 200 ਮੁਲਾਜ਼ਮਾਂ ਨਾਲ ਚਲਾਇਆ ਗਿਆ ਆਪਰੇਸ਼ਨ ਕਾਸੋ ।
ਕਈ ਸ਼ੱਕੀ ਪੁਰਸ਼ ਅਤੇ ਮਹਿਲਾਵਾਂ ਨੂੰ ਕੀਤਾ ਰਾਉਂਡਅਪ ਅਤੇ ਬਿਨਾਂ ਨੰਬਰ ਤੋਂ ਸ਼ਕੀ ਵਾਹਨਾਂ ਨੂੰ ਵੀ ਲਿਆ ਕਬਜ਼ੇ ਵਿੱਚ ।
ਐਸਐਸਪੀ ਮੋਗਾ ਅਜੇ ਗਾਂਧੀ ਦੀ ਅਗਵਾਈ ਵਿੱਚ ਚਲਾਇਆ ਗਿਆ ਇਹ ਆਪਰੇਸ਼ਨ।
0
Report
KPKomlata Punjabi
FollowAug 18, 2025 05:48:12Mandi, Himachal Pradesh:
मंडी स्टोरी
मानसून सीजन में भारी बारिश ने मंडी जिले में भारी तबाही मचाई है. शनिवार रात और रविवार सुबह हुई बारिश के बाद मंडी में भारी तबाही हुई है. नदी-नालों में आई बाढ़ में कई गाड़ियां बही और मकान क्षतिग्रस्त हुए, वहीं, आज भी मौसम विभाग ने बारिश को लेकर अलर्ट जारी किया है. ऐसे में जिला प्रशासन ने मंडी सदर उपमंडल में सभी शिक्षण संस्थानों को बंद रखने के निर्देश दिए हैं. ब्यास नदी का जल स्तर भी बढ़ा है, NH-21 पंडोह से कई जगहों पर बाढ़ के चलते बंद है आज शाम तक NH- बहाल होने की संभावना है,
Elements:
Wkt
0
Report
DKDARSHAN KAIT
FollowAug 18, 2025 05:15:34Kurukshetra, Haryana:
कुरुक्षेत्र के शाहबाद में मारकंडा नदी का बढ़ा जलस्तर,मारकंडा नदी में बह रहा है 25 हजार 500 क्यूसेक पानी, प्रशासन के आसपास के गांव और क्षेत्र में अलर्ट किया जारी, पहाड़ों में हो रही बारिश की वजह से बढ़ा जलस्तर,
कुरुक्षेत्र:- शाहबाद मारकंडा नदी का जलस्तर बढ़ गया है। इस समय शाहबाद मारकंडा नदी में 25हजार 500 क्यूसेक पानी बह रहा है। जिसको लेकर प्रशासन ने आसपास के गांव में अलर्ट जारी कर दिया है। हिमाचल प्रदेश के जिला सिरमौर और काले आम में हुई बारिश की वजह से मारकंडा नदी का जलस्तर बढ़ा है। शाहाबाद में गेज रीडर रविंद्र कुमार ने जानकारी देते हुए बताया कि पहाड़ों में हुई बारिश की वजह से मारकंडा नदी का जलस्तर बढ़ गया और इस समय मारकंडा नदी में 25हजार 500 क्यूसेक पानी बह रहा है उन्होंने कहा कि अगर पहाड़ों में बारिश बंद हो गई तो मारकण्डा नदी का जलस्तर भी कम हो जाएगा। लेकिन अगर पहाड़ों में लगातार बारिश होती गई तो लगातार मारकंडा नदी का जल स्तर बढ़ता रहेगा। उन्होंने कहा कि मारकंडा नदी के बढ़ते जलस्तर को देखते हुए प्रशासन ने आसपास के गांव और क्षेत्र में अलर्ट भी जारी कर दिया है।
बाईट:-शाहाबाद में गेज रीडर रविंद्र कुमार
0
Report
RBRajneesh Bansal
FollowAug 18, 2025 05:01:43Jagraon, Punjab:
ਐਂਕਰ -- ਇਕ ਯੁੱਧ ਨਸ਼ਿਆਂ ਵਿਰੁੱਧ ਨੂੰ ਲੈਂ ਕੇ ਕਾਸੋ ਆਪ੍ਰੇਸ਼ਨ ਦੇ ਤਹਿਤ ਅੱਜ ਜਗਰਾਓਂ ਪੁਲਿਸ ਵਲੋਂ ਜਗਰਾਓਂ ਇਲਾਕਿਆਂ ਵਿੱਚ ਸਰਚ ਆਪ੍ਰੇਸ਼ਨ ਕੀਤਾ ਗਏ।ਜਿਸ ਵਿਚ ਸ਼ੱਕੀ ਵਿਅਕਤੀਆਂ ਤੇ ਸ਼ੱਕੀ ਵਹੀਕਲਾਂ ਨੂੰ ਕਾਬੂ ਕੀਤਾ ਗਿਆ। ਇਸ ਮੌਕੇ ਜਿੱਥੇ ਇਹ ਸਰਚ ਆਪ੍ਰੇਸ਼ਨ ਡੀਐਸਪੀ ਸਿਟੀ ਜਸਜਯੋਤ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ ਤੇ ਓਨਾਂ ਦੇ ਨਾਲ ਡੀਐਸਪੀ ਕਿੱਕਰ ਸਿੰਘ ਤੇ ਡੀਐਸਪੀ ਡੀ ਇੰਦਰਜੀਤ ਸਿੰਘ ਬੋਪਾਰਾਏ ਵੀ ਹਾਜਿਰ ਰਹੇ।ਇਸ ਮੌਕੇ ਪੁਲਿਸ ਦੀਆਂ ਵੱਖ ਵੱਖ ਟੀਮਾਂ ਨੇ ਸ਼ੱਕੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਨਸ਼ਾ ਲੱਭਣ ਦੀ ਕੋਸ਼ਿਸ਼ ਕੀਤੀ। ਨਸ਼ਾ ਤਾਂ ਬੇਸ਼ਕ ਪੁਲਿਸ ਨੂੰ ਨਹੀਂ ਮਿਲਿਆ, ਪਰ ਕੁਝ ਸ਼ੱਕੀ ਮੋਟਰਸਾਈਕਲ ਪੁਲਿਸ ਨੂੰ ਜਰੂਰ ਮਿਲੇ। ਜਿਸ ਨੂੰ ਪੁਲਿਸ ਡੰਡੇ ਦੇ ਸਹਾਰੇ ਚੁੱਕ ਕੇ ਥਾਣੇ ਲੈਂ ਗਈ।
ਇਸ DSP ਜਸਜਯੋਤ ਸਿੰਘ ਨੇ ਕਿਹਾ ਕਿ ਮਾਣਯੋਗ ਐਸਐਸਪੀ ਅੰਕੁਰ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਸਰਚ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ ਤੇ ਕਿਸੇ ਵੀ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਨਾ ਪੁਲਿਸ ਨੇ ਪਹਿਲਾਂ ਛੱਡਿਆ ਹੈ ਤੇ ਨਾ ਹੀ ਅੱਗੇ ਕਿਸੇ ਨੂੰ ਛੱਡਿਆ ਜਾਵੇਗਾ।
ਬਾਈਟ --DSP ਜਸਜਯੋਤ ਸਿੰਘ
ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
Report
GPGYAN PRAKASH
FollowAug 18, 2025 04:33:46Paonta Sahib, Himachal Pradesh:
चलती बस पर गिरा पत्थर एक बच्चे और चालक को लगी चोट
सिरमौर जिले के राजगढ़ के अंतर्गत छैला नेरीपुल सनौरा सड़क पर बगेड़ना के पास चलती बस पर पत्थर गिरा। बड़े आकार का पत्थर बस का शीशा और खिड़की तोड़ कर अंदर घुसा। यहां सीट नंबर एक पर बैठे बच्चे को और चालक को चोटें आई है।
छैला नेरीपुल सनौरा सड़क हादसों का पर्याय बन कर रह गई है। पिछले केवल एक महीने में ही दर्जनो हादसे पैश आ चुके हैं। पिछले कल भी एक बड़ा हादसा होते होते टला। एक बड़ा पत्थर चलती बस पर आ गिरा। हादसा उस समय पैश आया जब चौपाल मनाना से सोलन आ रही पर परिवहन निगम Ufff एक बस नेरीपूल के साथ लगते बगेड़ना नामक स्थान पर पहुंची। पहाड़ी की और से एक बड़ा पत्थर गिरा और बस के अंदर घुस गया। गनीमत यह रही बस पलटी नहीं अगर बस पटल जाती तो सीधी गिरी नदी में जा गिरती और बड़ा हादसा होता। इस दुर्घटना में एक बच्चे व बस चालक को छोटे आई है। बताया जा रहा है कि बस के अंदर 30 सवारियां मौजूद थी। गनीमत रही के ना तो अन्य सवारियों को छोटे आई नाही कोई बड़ा हादसा हुआ।
ज्ञान प्रकाश जी मीडिया पांवटा साहिब
0
Report
RKRAJESH KATARIA
FollowAug 18, 2025 04:15:16Firozpur, Punjab:
ਜਿਲਾ ਫਿਰੋਜ਼ਪੁਰ ਪੁਲਿਸ ਵੱਲੋਂ ਫਿਰੋਜ਼ਪੁਰ ਦੇ ਵਿੱਚ ਅਲੱਗ ਅਲੱਗ 22 ਇਲਕਿਆਂ ਵਿੱਚ ਚਲਾਇਆ ਗਿਆ ਕਾਸੋ ਆਪਰੇਸ਼ਨ, ਇਸ ਸਰਚ ਆਪਰੇਸ਼ਨ ਦੇ ਲਈ 470 ਦੇ ਕਰੀਬ ਪੁਲਿਸ ਕਰਮਚਾਰੀ ਥਾਣਿਆਂ ਦੇ ਮੁਖੀ ਤੇ ਅਧਿਕਾਰੀ ਹੋਏ ਸ਼ਾਮਿਲ, ਪੁਲਿਸ ਨੂੰ ਚੋਰੀ ਦੇ ਮੋਟਰਸਾਈਕਲ ਤੇ ਕਈ ਹੋਰ ਤਰਾਂ ਦੇ ਨਸ਼ੇ ਦੀ ਹੋਈ ਬਰਾਮਦਗੀ ਅਤੇ ਕਈ ਸ਼ੱਕੀ ਲੋਕਾਂ ਨੂੰ ਕੀਤਾ ਗਿਆ ਰਾਊਂਡ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਦੇ ਲਈ ਪੰਜਾਬ ਵਿੱਚ ਇੱਕ ਯੁੱਧ ਛੇੜਿਆ ਗਿਆ ਹੈ ਜਿਸਦਾ ਨਾਮ ਹੈ ਯੁੱਧ ਨਸ਼ਿਆਂ ਵਿਰੁੱਧ ਔਰ ਇਸ ਮਹਿਮ ਦੇ ਤਹਿਤ ਜਿਲਾ ਫਿਰੋਜਪੁਰ ਪੁਲਿਸ ਨੇ ਅੱਜ ਜਿਲ੍ਹੇ ਭਰ ਵਿੱਚ 22 ਅਲੱਗ ਅਲੱਗ ਇਲਾਕਿਆਂ ਵਿੱਚ ਕਾਸੋ ਆਪਰੇਸ਼ਨ ਚਲਾ ਕੇ ਕਈ ਸ਼ੱਕੀ ਲੋਕਾਂ ਨੂੰ ਰਾਊਂਡ ਅਪ ਕੀਤਾ ਚੋਰੀ ਦੇ ਕਈ ਵਾਹਨ ਤੇ ਨਸ਼ੇ ਬਰਾਮਦ ਕੀਤੇ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਜਿਲੇ ਭਰ ਵਿੱਚ 470 ਪੁਲਿਸ ਮੁਲਾਜ਼ਮਾਂ ਤੇ ਉਹਨਾਂ ਦੇ ਨਾਲ ਸਾਰੇ ਥਾਣਿਆਂ ਦੇ ਮੁਖੀ ਤੇ ਕਈ ਆਲਾ ਅਧਿਕਾਰੀ ਅੱਜ ਜਿਲ੍ਹੇ ਭਰ ਵਿੱਚ 22 ਇਲਾਕਿਆਂ ਵਿੱਚ ਕਾਸੋ ਆਪਰੇਸ਼ਨ ਦੇ ਤਹਿਤ ਸ਼ੱਕੀ ਲੋਕਾਂ ਦੇ ਘਰ ਉੱਪਰ ਸਰਚ ਕੀਤੀ ਜਾ ਰਹੀ ਹੈ ਸਰਚ ਹਜੇ ਜਾਰੀ ਹੈ ਇਸ ਸਰਚ ਦੇ ਦੌਰਾਨ ਚੋਰੀ ਦੇ ਵਾਹਨ ਨਸ਼ਾ ਤੇ ਨਸ਼ਾ ਵੇਚਣ ਵਾਲੇ ਕਈ ਲੋਕਾਂ ਨੂੰ ਰਾਊਂਡ ਅਪ ਕੀਤਾ ਗਿਆ ਜਿਨਾਂ ਨੂੰ ਥਾਣੇ ਲਿਜਾ ਕੇ ਉਹਨਾਂ ਕੋਲ ਪੁੱਛ ਕੇ ਅਗਲੀ ਕਾਰਵਾਈ ਕੀਤੀ ਜਾਏਗੀ ਅਤੇ ਇਸ ਕੱਸੋ ਆਪਰੇਸ਼ਨ ਵਿੱਚ ਜੋ ਜੋ ਨਸ਼ੇ ਤੇ ਚੋਰੀ ਦੇ ਮੋਟਰਸਾਈਕਲ ਵਾਹਨਾਂ ਦੀ ਰਿਕਵਰੀ ਹੋਈ ਹੈ ਉਸ ਦੀ ਵੀ ਜਾਣਕਾਰੀ ਆਪ ਜੀ ਨੂੰ ਬਾਅਦ ਵਿੱਚ ਦਿੱਤੀ ਜਾਵੇਗੀ
ਬਾਈਟ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ
0
Report
MSManish Shanker
FollowAug 18, 2025 03:48:43Sahibzada Ajit Singh Nagar, Punjab:
Manish Shanker Mohali
ਮੋਹਾਲੀ ਦੇ ਫੇਜ ਇੱਕ ਵਿੱਚ ਬਣੇ ਗਊ ਹੋਸਪੀਟਲ ਦੇ ਵਿੱਚ ਇੱਕ ਟੀਚਰ ਵੱਲੋਂ ਗਊਆਂ ਨਾਲ ਚਾਰਾ ਪਾਉਣ ਲਈ ਤਸਲੇ ਵਿੱਚ ਭਰਨ ਲੱਗੀ ਤਾਂ ਅਚਾਨਕ ਉਸ ਦੀ ਚੁੰਨੀ ਪਸ਼ੂਆਂ ਦੀ ਚਾਰਾ ਕੱਟਣ ਵਾਲੀ ਮਸ਼ੀਨ ਵਿੱਚ ਆ ਗਈ ਅਤੇ ਜਿਸ ਨਾਲ ਲਿਪਟ ਕੇ ਉਸ ਦੀ ਮੌਤ ਹੋ ਗਈ ਮਰਨ ਵਾਲੀ ਦਾ ਨਾਮ ਅਮਨ ਦੱਸਿਆ ਜਾ ਰਿਹਾ ਹੈ ਜੋ ਕਿ ਖਰੜ ਦੀ ਰਹਿਣ ਵਾਲੀ ਹੈ ਅਤੇ ਟੀਚਰ ਹੈ ਅਤੇ ਡੀਐਸਪੀ ਦੀ ਚਚੇਰੀ ਭੈਣ ਦੱਸੀ ਜਾ ਰਹੀ ਹੈ ਜਦੋਂ ਇਹ ਘਟਨਾ ਘਟੀ ਉਸ ਨੂੰ ਨਾਲ ਦੇ ਇੰਡਸ ਹੋਸਪਿਟਲ ਫੇਸ ਇੱਕ ਵਿੱਚ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਉਸ ਦੀ ਲਾਸ਼ ਨੂੰ ਫੇਸ ਚ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤਾ ਹੈ ਕਿਉਂਕਿ ਉਸ ਦੀ ਬੇਟੀ ਵਿਦੇਸ਼ ਵਿਚ ਉਸਦੇ ਆਉਣ ਤੋਂ ਬਾਅਦ ਉਸਦਾ ਸਸਕਾਰ ਕੀਤਾ ਜਾਊਗਾ।
CCTV footage
File pic victim
0
Report
SNSUNIL NAGPAL
FollowAug 18, 2025 02:34:16Fazilka, Punjab:
ਫਾਜ਼ਿਲਕਾ ਦੇ ਭਾਰਤ ਪਾਕਿਸਤਾਨ ਸਰਹੱਦੀ ਇਲਾਕੇ ਚ ਲੱਗਦੇ ਸਤਲੁਜ ਕਰੀਕ ਦੇ ਪੁੱਲ ਦੇ ਨਾਲ ਪਾਣੀ ਲੱਗ ਗਿਆ । ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਤੇ ਕਈ ਢਾਣੀਆਂ ਦਾ ਸੰਪਰਕ ਵੀ ਟੁੱਟ ਗਿਆ ਤੇ ਹੁਣ ਲੋਕ ਕਿਸ਼ਤੀਆਂ ਦਾ ਸਹਾਰਾ ਲੈ ਰਹੇ ਨੇ । ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕਈ ਮਕਾਨ ਡਿੱਗਣ ਦੇ ਕਿਨਾਰੇ ਹੋ ਗਏ ਨੇ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਸ਼ੂਆਂ ਦਾ ਚਾਰਾ ਖਤਮ ਹੋ ਗਿਆ । ਇਥੋਂ ਤੱਕ ਕਿ ਰਾਸ਼ਨ ਵੀ ਉਹਨਾਂ ਕੋਲ ਨਹੀਂ ਹੈ । ਜਿਸ ਕਰਕੇ ਉਹਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਦ ਕਿ ਉਧਰ ਮੌਕੇ ਤੇ ਪਹੁੰਚੇ ਤਹਿਸੀਲਦਾਰ ਦਾ ਕਹਿਣਾ ਕਿ ਪ੍ਰਸ਼ਾਸਨ ਵੱਲੋਂ ਪੁਖਤਾ ਬੰਦੋਬਸਤ ਕਰ ਲਏ ਗਏ ਨੇ । ਅਗਰ ਲੋਕਾਂ ਨੂੰ ਸ਼ਿਫਟ ਕਰਨਾ ਪਿਆ ਤਾਂ ਉਹ ਵੀ ਕਰ ਦਿੱਤਾ ਜਾਵੇਗਾ।
0
Report
SNSUNIL NAGPAL
FollowAug 17, 2025 15:19:11Fazilka, Punjab:
काउंटर इंटेलिजेंस ने गुप्त सूचना के आधार पर दो आतंकियों को गिरफ्तार किया है। आरोपी 15 अगस्त से पहले बड़ी साजिश को अंजाम देने वाले थे। आरोपियों की पहचान तरनतारन जिले के गांव भुलड़ निवासी हरप्रीत सिंह उर्फ प्रीत और अमृतसर जिले के गांव रामपुरा निवासी गुलशन सिंह उर्फ नंदू के रूप में हुई है।
पुलिस ने आरोपियों से शुरुआती जांच में दो हैंड ग्रेनेड, एक पिस्टल और 5 कारतूस बरामद किए। मामला फाजिल्का के स्टेट स्पेशल ऑपरेशन सेल थाने में दर्ज किया गया। अदालत ने आरोपियों को तीन दिन के पुलिस रिमांड पर भेजा। पूछताछ में सामने आया कि आरोपियों को विदेश से बम रखने की लोकेशन भेजी जानी थी। पुलिस ने समय रहते इन्हें पकड़ लिया। रिमांड के दौरान आरोपियों से दो और पिस्टल तथा 10 जिंदा कारतूस बरामद हुए हैं। अदालत ने तीन दिन का अतिरिक्त पुलिस रिमांड दिया है। आरोपियों से पूछताछ जारी है।
0
Report
BSBHARAT SHARMA
FollowAug 17, 2025 14:34:42Ajnala, Punjab:
ਆਪ ਵਿਧਾਇਕਾਂ ਨੂੰ ਜਮੂਰੇ ਕਹਿਣ ਤੇ ਪ੍ਰਤਾਪ ਬਾਜਵਾ ਤੇ ਤੱਤੇ ਹੋਏ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ
ਪ੍ਰਤਾਪ ਬਾਜਵਾ ਵਿਰੁੱਧ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਰਾਂਗੇ ਸ਼ਿਕਾਇਤ ਕਿ ਜਲਦ ਤੋਂ ਜਲਦ ਬਾਜਵਾ ਤੇ ਕਰਨ ਕਾਰਵਾਈ
ਪ੍ਰਤਾਪ ਬਾਜਵਾ ਦੀ ਧੌਣ ਚ ਕਿੱਲਾ ਬਾਜਵਾ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ
ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਨੇ ਸਾਨੂੰ ਵਿਧਾਇਕ ਬਣਨ ਦਾ ਦਿੱਤਾ ਹੈ ਅਧਿਕਾਰ
ਪ੍ਰਤਾਪ ਸਿੰਘ ਬਾਜਵਾ ਕੌਣ ਹੁੰਦਾ ਹੈ ਆਪ ਵਿਧਾਇਕਾਂ ਵਿਰੁੱਧ ਅਜਿਹੀ ਬਿਆਨਬਾਜ਼ੀ ਕਰਨ ਵਾਲਾ
0
Report
NLNitin Luthra
FollowAug 17, 2025 14:33:06Batala, Punjab:
ਪਿਛਲੇ ਦਿਨੀ ਬਟਾਲਾ ਵਿੱਚ ਪ੍ਰਸ਼ਾਸਨ ਵੱਲੋਂ ਭਗਤ ਕਬੀਰ ਜੀ ਦਾ ਮੰਦਰ ਦੇਰ ਰਾਤ ਜੇਸੀਬੀ ਦੇ ਨਾਲ ਢਾਹ ਢੇਰੀ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਲਗਾਤਾਰ ਕਬੀਰ ਪੰਥੀ ਲੋਕਾਂ ਦੇ ਵਿੱਚ ਰੋਸ ਸੀ ਅੱਜ ਪੰਜਾਬ ਕੈਬਨਟ ਦੇ ਮੰਤਰੀ ਮਹਿੰਦਰ ਭਗਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਪੰਜਾਬ ਭਰ ਦੇ ਕਬੀਰ ਪੰਥੀ ਲੀਡਰਾਂ ਨੇ ਮੀਟਿੰਗ ਕੀਤੀ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਅਗਸਤ ਦੀ 25 ਤਰੀਕ ਨੂੰ ਕਬੀਰ ਪੰਥੀਆਂ ਨੂੰ ਬਟਾਲਾ ਵਿਖੇ ਇੱਕ ਅਜਿਹੀ ਜਗ੍ਹਾ ਮੁਹਈਆ ਕਰਵਾਈ ਜਾਏਗੀ ਜਿਸ ਤੇ ਕਬੀਰ ਭਗਤ ਦਾ ਮੰਦਰ ਦੀ ਉਸਾਰੀ ਕੀਤੀ ਜਾਏਗੀ ਨਾਲ ਹੀ ਇਸ ਮੌਕੇ ਕਬੀਰ ਪੰਥੀ ਲੀਡਰਾਂ ਨੇ ਕਿਹਾ ਕਿ ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਵਿਦੇਸ਼ ਵਿੱਚ ਨੇ 23 ਅਗਸਤ ਨੂੰ ਉਹਨਾਂ ਨੇ ਵਿਦੇਸ਼ ਤੋਂ ਵਾਪਸ ਆਉਣਾ ਹੈ ਤੇ 25 ਅਗਸਤ ਨੂੰ ਦੁਬਾਰਾ ਮੀਟਿੰਗ ਹੋਏਗੀ ਜਿਸ ਵਿੱਚ ਕਬੀਰ ਪੰਥੀਆਂ ਨੂੰ ਮੰਦਰ ਬਣਾਉਣ ਲਈ ਜਗਹਾ ਦੇਣ ਦਾ ਸਾਨੂੰ ਵਾਅਦਾ ਕੀਤਾ ਗਿਆ ਹੈ
https://we.tl/t-QaJmG7qqeW
0
Report
BSBHARAT SHARMA
FollowAug 17, 2025 14:05:15Ajnala, Punjab:
Ajnala
ਗੈਂਗਸਟਰ ਹੈਪੀ ਪਸ਼ਿਆ ਦੇ ਹਥਿਆਰ ਸਪਲਾਈ ਕਰਨ ਵਾਲੇ ਗੈਂਗਸਟਰ ਸਮੇਤ ਨਸ਼ੇ ਦੇ 2 ਮਾਮਲੇ ਚ ਕੁਲ 3 ਲੋਕ ਕਾਬੂ
ਅਜਨਾਲਾ ਪੁਲਸ ਵਲੋਂ ਵੱਖ ਵੱਖ 3 ਨੂੰ ਹੱਲ ਕਰਦੇ ਹੋਏ ਕੁੱਲ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਗੈਂਗਸਟਰ ਹੈਪੀ ਪਸ਼ਿਆ ਦੇ ਹਥਿਆਰ ਸਪਲਾਈ ਕਰਨ ਵਾਲੇ ਗੈਂਗਸਟਰ ਗੁਰਪਿੰਦਰ ਲਾਹੌਰੀਆ ਨੂੰ ਕਾਬੂ ਕੀਤਾ ਹੈ ਉਥੇ ਹੀ ਦੂਸਰੇ ਮਾਮਲੇ ਚ ਇਲਾਕੇ ਚ ਨਸ਼ਾ ਸਪਲਾਈ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ ਅਤੇ ਤੀਸਰੇ ਮਾਮਲੇ ਚ ਓਵਰਡੋਜ ਅਤੇ ਨਸ਼ੇ ਸਪਲਾਈ ਕਰਨ ਦੇ ਮਾਮਲੇ ਚ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ
ਬਾਈਟ : ਥਾਣਾ ਅਜਨਾਲਾ ਮੁਖੀ ਹਰਚੰਦ ਸਿੰਘ
0
Report